ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ, ਜਲੰਧਰ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਨਾਲ ਸੰਬੰਧਿਤ ਸੈਮੀਨਾਰ ਤੇ ਰੈਲੀ ਦਾ ਆਯੋਜਨ

ਜਲੰਧਰ 29 ਮਾਰਚ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵੂਮੈਨ, ਜਲੰਧਰ ਵਿਚ ਵੋਟਰ ਜਾਗਰੁਕਤਾ ਮੁੰਹਿਮ ਦੇ ਅੰਤਰਗਤ ਸਵੀਪ ਜਾਗਰੂਕਤਾ ਪ੍ਰੋਗਰਾਮ ਸੰਬੰਧੀ ਸੈਮੀਨਾਰ ਆਯੋਜਿਤ ਕੀਤਾ ਗਿਆ ਇਸ ਵਿੱਚ ਡਾ. ਸੰਜੀਵ ਸ਼ਰਮਾ ਐਸ. ਡੀ. ਐਮ. ਸਾਹਿਬ (ਇਲੈਕਸ਼ਨਜ਼) ਜਲੰਧਰ-1 ਮੁੱਖ ਮਹਿਮਾਨ, ਸ਼੍ਰੀ ਅਕਸ਼ੇ ਜਲੋਵਾ ਜੀ, ਇੰਚਾਰਜ ਇਲੈਕਸ਼ਨਜ਼, ਸ਼੍ਰੀ ਜਗਪ੍ਰੀਤ ਸਿੰਘ ਇੰਸਟਰਕਟਰ ਈ.ਵੀ.ਐਮ. ਮਸ਼ੀਨ ਤੇ ਸ਼੍ਰੀ ਮਨਜੀਤ ਸੈਨੀ ਨੋਡਲ ਅਫਸਰ, ਸਵੀਪ ਆਦਿ ਨੇ ਸ਼ਿਰਕਤ ਕੀਤੀ ਸੁਆਗਤੀ ਗਤੀਵਿਧੀਆਂ ਉਪਰੰਤ ਮੁੱਖ ਮਹਿਮਾਨ ਡਾ. ਸੰਜੀਵ ਸ਼ਰਮਾ, ਐਸ. ਡੀ. ਐਮ ਸਾਹਿਬ ਜਲੰਧਰ-1 ਨੇ ਆਪਣੇ ਪ੍ਰਧਾਨਗੀ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਲੋਕਤੰਤਰ, ਵੋਟ ਬਣਾਉਣ ਤੇ ਵੋਟ ਪਾਉਣ ਦੇ ਅਧਿਕਾਰ ਸੰਬੰਧੀ ਸੁਚੇਤ ਕੀਤਾ ਤੇ ਆਪਣੇ ਇਸ ਅਧਿਕਾਰ ਦਾ ਸਦਉਪਯੋਗ ਕਰਨਾ ਲਾਜ਼ਮੀ ਕਰਾਰ ਦਿੱਤਾ ਉਨ੍ਹਾਂ ਦੇ ਪ੍ਰਭਾਵਸ਼ਾਲੀ ਭਾਸ਼ਨ ਉਪਰੰਤ ਸ਼੍ਰੀ ਅਕਸ਼ੇ ਜਲੋਵਾ ਸਾਹਿਬ ਇੰਚਾਰਜ ਇਲੈਕਸ਼ਜ਼ ਨੇ ਵਿਦਿਆਰਥੀਆਂ ਦੇ ਰੂਬਰੂ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਲਈ ਵੋਟ ਦਾ ਸਰੀ ਇਸਤੇਮਾਲ ਕਰਨ ਦੇ ਨਾਲ ਨਾਲ ਵੋਟ ਪਾਉਣ ਲਈ ਈ.ਵੀ.ਐਮ. ਮਸ਼ੀਨ ਦੀ ਸਹੀ ਇਸਤੇਮਾਲ ਕਰਨ ਦੀ ਜਾਣਕਾਰੀ ਲੈਣਾ ਅਤਿਅੰਤ ਜ਼ਰੂਰੀ ਹੈ ਇਸ ਉਪਰੰਤ ਸ਼੍ਰੀ ਜਗਪ੍ਰੀਤ ਸਿੰਘ ਤੇ ਸ਼੍ਰੀ ਮਨਜੀਤ ਸੈਨੀ ਜੀ ਨੇ ਵਿਦਿਆਰਥੀਆਂ ਨੂੰ ਈ.ਵੀ.ਐਮ. ਮਸ਼ੀਨ ਦਾ ਸਹੀ ਇਸਤੇਮਾਲ ਕਰਨਾ ਸਿਖਾਇਆ ਸੈਮੀਨਾਰ ਉਪਰੰਤ ਵੋਟਰ ਜਾਗਰੂਕਤਾ ਨਾਲ ਸੰਬੰਧਿਤ ਕਾਮਯਾਬ ਰੈਲੀ ਕੱਢੀ ਗਈ ਮੈਡਮ ਪ੍ਰਿੰਸੀਪਲ ਜੀ ਨੇ ਵੋਟਰ ਜਾਗਰੂਕਤਾ ਨਾਲ ਸੰਬਧਿਤ ਇਸ ਸਹੱਤਵਪੂਰਨ ਸੈਮੀਨਾਰ ਤੇ ਰੈਲੀ ਦੀ ਕਾਮਯਾਬੀ ਲਈ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਪ੍ਰੋ. ਸੁਰਿੰਦਰ ਕੌਰ ਨਰੂਲਾ, ਮੁਖੀ ਪੰਜਾਬੀ ਵਿਭਾਗ ਤੇ ਡਾ. ਸੁਖਵੀਰ ਕੌਰ ਸ਼ੇਰਗਿਲ, ਨੋਡਲ ਅਫਸਰ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਪ੍ਰੋ. ਸ਼ਿਖਾ ਪੂਰੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਸੈਮੀਨਾਰ ਵਿੱਚ ਹੋਰ ਸਟਾਫ ਮੈਂਬਰ ਵੀ ਉਪਸਥਿੱਤ ਰਹੇ

Leave a Reply