ਕਦਰ

ਮੈਂ ਕਈ ਵਾਰ ਸੋਚਦਾ ਹਾਂ ਐਂਵੇਂ ਸੋਚਾਂ ਦੇ ਵਿੱਚ,
ਖ਼ੌਰੇ ਕਿੰਨੀ ਕੁ ਕਦਰ ਹੈ ਮੇਰੀ ਲੋਕਾਂ ਦੇ ਵਿੱਚ,
ਮੈਂ ਕਈ ਵਾਰ ………………………

ਲੈਂਦੇ ਨੇ ਸਲ਼ਾਹ ਇਹ ਮੇਰੀ,
ਪੁੱਟਦੇ ਨੇ ਸਵਾਹ ਇਹ ਮੇਰੀ,
ਗਿਆ ਫ਼ਸ ਖ਼ੂਨ ਚੂਸਦੀਆਂ ਜੋਕਾਂ ਦੇ ਵਿੱਚ,
ਮੈਂ ਕਈ ਵਾਰ ………………………

ਕਾਹਤੋਂ ਕੰਨ ਸਾਡੇ ਭਰੀ ਜਾਣ,
ਤੇ ਢਿੱਡ ਨੰਗਾ ਕਰੀ ਜਾਣ,
ਜਾਨ ਦਿੱਤੀ ਏ ਫ਼ਸਾ ਅੱਜ ਨੋਟਾਂ ਦੇ ਵਿੱਚ,
ਮੈਂ ਕਈ ਵਾਰ ………………………

ਮੈਨੂੰ ਚੰਗਾ ਕਹਿਣ ਇਹ,
ਤੇ ਮੈੱਥੋਂ ਕੰਮ ਲੈਣ ਇਹ,
ਯਸ਼ੂ ਜਾਨ ਨੂੂੂੰ ਤਪਾ ਬੈਠਾ ਹੋਠਾਂ ਦੇ ਵਿੱਚ,
ਮੈਂ ਕਈ ਵਾਰ ………………………
-ਯਸ਼ੂ ਜਾਨ

Leave a Reply